Kuwait Driving Licence ਦੀ ਮਿਆਦ 3 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ।
Kuwait ਸਰਕਾਰ ਨੇ ਇੱਥੇ ਰਹਿੰਦੇ ਬਾਹਰਲੇ ਲੋਕਾਂ' ਖਾਸ ਤੌਰ ਤੇ ਜਿਹੜੇ ਕਿਸੇ ਵੀ ਤਰਾਂ ਦੀ ਗੱਡੀ ਚਲਾਉਂਦੇ ਹਨ ਜਾਂ ਡਰਾਇਵਿੰਗ ਕਰਦੇ ਹਨ, ਉਹਨਾਂ ਲਈ ਇੱਕ ਬਹੁਤ ਵਧੀਆ ਐਲਾਨ ਕੀਤਾ ਹੈ। Kuwait ਸਰਕਾਰ ਹੁਣ ਤੋਂ ਪਰਵਾਸੀਆਂ ਨੂੰ ਡਰਾਈਵਿੰਗ ਲਸੰਸ (Driving licence) 3 ਸਾਲ ਦੀ ਥਾਂ 5 ਸਾਲ ਲਈ ਜਾਰੀ ਕਰੇਗੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ Kuwait ਸਰਕਾਰ ਨੇ ਅਪ੍ਰੈਲ 2023 ਵਿੱਚ ਪਰਦੇਸੀਆਂ ਦੇ ਲਈ ਡਰਾਇਵਿੰਗ ਲਸੰਸ (Driving Licence) ਦੀ ਮਿਆਦ 3 ਸਾਲ ਤੋਂ ਘਟਾ ਕੇ 1 ਸਾਲ ਕਰ ਦਿੱਤੀ ਸੀ।
ਜਿਸਨੂੰ ਸਤੰਬਰ 2024 ਵਿੱਚ ਮੁੜ ਤੋਂ 1 ਸਾਲ ਤੋਂ ਵਧਾ ਕੇ 3 ਸਾਲ ਕਰ ਦਿੱਤਾ ਗਿਆ ਸੀ।
ਜਿਹੜਾ ਫੈਸਲਾ ਹੁਣ Kuwait ਸਰਕਾਰ ਨੇ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ, ਉਸਦੇ ਅਨੁਸਾਰ ਮਾਰਚ 2025 ਤੋਂ ਨਵੇਂ ਜਾਰੀ ਕੀਤੇ ਜਾਣ ਵਾਲੇ ਅਤੇ ਰੀਨਿਊ (Renew) ਹੋਣ ਵਾਲੇ ਡਰਾਈਵਿੰਗ ਲਸੰਸ (Driving Licence) ਦੀ ਮਿਆਦ (Expiry) ਅਰਬ ਦੇਸ਼ਾਂ (GCC) ਦੇ ਵਸਨੀਕਾਂ ਲਈ 15 ਸਾਲ ਅਤੇ ਪਰਦੇਸੀਆਂ ਦੇ ਲਈ 5 ਸਾਲ ਹੋਏਗੀ।
ਹੋਰ ਖਬਰਾਂ ਪੜ੍ਹਨ ਲਈ ਕਲਿਕ ਕਰੋ-
Kuwait ਵਿੱਚ ਨਵੇਂ ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਕਰਨਾ ਪਵੇਗਾ ਭਾਰੀ, 1109 AI ਕੈਮਰੇ ਕਾਰਵਾਈ ਲਈ ਤਿਆਰ। ਪੂਰੀ ਜਾਣਕਾਰੀ ਲਈ ਇਹ ਰਿਪੋਰਟ ਪੜ੍ਹੋ।Kuwait ਵਿੱਚ ਅਪ੍ਰੈਲ ਮਹੀਨੇ ਤੋਂ ਲਾਗੂ ਹੋਣ ਵਾਲੇ ਨਵੇਂ ਟ੍ਰੈਫਿਕ (traffic) ਕਾਨੂੰਨ ਦੇ ਤਹਿਤ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾਵਾਂ ਅਤੇ ਉਹਨਾਂ ਤੇ ਕੀਤੇ ਜਾਣ ਵਾਲੇ ਜੁਰਮਾਨੇ ਅਤੇ ਸਜ਼ਾਵਾਂ ਦਾ ਵੇਰਵਾ ਜਾਨਣ ਲਈ ਪੂਰੀ ਰਿਪੋਰਟ ਪੜ੍ਹੋ।
ਭਿਖਾਰੀਆਂ ਨੂੰ ਠੱਲ੍ਹ ਪਾਉਣ ਲਈ MOI KUWAIT ਨੇ ਸ਼ਿਕਾਇਤ ਨੰਬਰ ਕੀਤੇ ਜਾਰੀ।
PunjabToArab ਪੇਜ ਤੇ ਆਉਣ ਲਈ ਤੁਹਾਡਾ ਧੰਨਵਾਦ🙏। ਇਹ ਜਾਣਕਾਰੀ ਨੂੰ Kuwait ਵਿੱਚ ਰਹਿੰਦੇ ਹਰੇਕ ਵਿਅਕਤੀ ਨਾਲ ਸਾਂਝਾ ਕਰੋ।