Kuwait ਵਿੱਚ ਨਵੇਂ ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਕਰਨਾ ਪਵੇਗਾ ਭਾਰੀ, 1109 AI ਕੈਮਰੇ ਕਾਰਵਾਈ ਲਈ ਤਿਆਰ।

Kuwait traffic ਵਿਭਾਗ ਨੇ 22 ਅਪ੍ਰੈਲ ਨੂੰ ਲਾਗੂ ਹੋਣ ਵਾਲੇ ਨਵੇਂ ਟ੍ਰੈਫਿਕ ਕਾਨੂੰਨਾਂ ਅਤੇ ਪਹਿਲਾਂ ਨਾਲੋਂ ਵੱਧ ਜੁਰਮਾਨੇ (traffic penalties) ਲਈ ਪੂਰੀ ਤਿਆਰੀ ਕਰ ਲਈ ਹੈ, ਜਿਸਦੇ ਲਈ ਨਵੇਂ ਲਾਏ ਗਏ 1109 AI (Artificial Intelligence) ਕੈਮਰੇ ਤਿਆਰ-ਬਰ-ਤਿਆਰ ਹਨ।

Kuwait new traffic rules and penalties

ਇਹਨਾਂ ਕੈਮਰਿਆਂ ਵਿੱਚ 5 "Point To Point" ਕੈਮਰੇ ਹਨ, ਜਿਨ੍ਹਾਂ ਦਾ ਕੰਮ ਉੱਥੋਂ ਲੰਘਣ ਵਾਲੇ ਸਾਧਨਾਂ ਦੀ ਗਤੀ (speed) ਦਾ ਧਿਆਨ ਰੱਖਣਾ ਹੈ। ਇਹ ਕੈਮਰੇ ਵੱਡੀਆਂ ਸੜਕਾਂ ਜਿਵੇਂ ਕਿ Jaber Bridge, Fahaheel road, Doha Link, Abdali Road ਅਤੇ Al-Taawun ਰੋਡ ਦੇ ਉੱਪਰ ਲਾਏ ਗਏ ਹਨ। ਇਹ ਕੈਮਰੇ ਇੱਕ ਬਿੰਦੂ (point) ਤੋਂ ਦੂਜੇ ਬਿੰਦੂ ਤੱਕ ਗੱਡੀਆਂ ਦੀ ਰਫ਼ਤਾਰ ਨੂੰ ਧਿਆਨ ਵਿੱਚ ਰੱਖਣ ਲਈ ਲਾਏ ਗਏ ਹਨ, ਇਹਨਾਂ ਦਾ ਮੁੱਖ ਕੰਮ ਗੱਡੀਆਂ ਦੀ ਦੋਹਾਂ ਬਿੰਦੂਆਂ ਵਿਚੋਂ ਲੰਘਣ ਦੀ ਗਤੀ (speed) ਦਾ ਹਿਸਾਬ ਰੱਖਣਾ ਹੈ।

ਚੌਰਾਹਿਆਂ, ਮੁੱਖ ਸੜਕਾਂ, ਰਿੰਗ ਰੋਡਾਂ ਅਤੇ ਅੰਦਰਲੀਆਂ ਸੜਕਾਂ ਵਿੱਚ ਲਾਏ ਗਏ ਕੈਮਰੇ Traffic ਕੰਟਰੋਲ ਵਿਭਾਗ ਦੇ ਕੰਟਰੋਲ ਰੂਮ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹਨ, ਜਿਹਨਾਂ ਦਾ ਕੰਮ ਚੌਰਾਹਿਆਂ ਵਿਚ ਟ੍ਰੈਫਿਕ (traffic) ਦਾ ਧਿਆਨ ਰੱਖਣਾ ਅਤੇ ਇਸ਼ਾਰਾ (signal) ਖੁੱਲਣ ਦੇ ਸਮੇਂ ਨੂੰ ਕੰਟਰੋਲ ਕਰਕੇ ਟ੍ਰੈਫਿਕ ਨੂੰ ਕਾਬੂ ਵਿੱਚ ਰੱਖਣਾ ਹੈ। ਇਸ ਤੋਂ ਇਲਾਵਾ ਇਹਨਾਂ ਦਾ ਕੰਮ ਸੀਟਬੈਲਟ (seatbelt) ਨਾ ਲਾਉਣਾ, ਅਗਲੀਆਂ ਸੀਟਾਂ 'ਤੇ ਬੱਚਿਆਂ ਨੂੰ ਬਿਠਾਉਣਾ, ਸੜਕ ਦੀਆਂ ਲਾਈਨਾਂ ਟੱਪਣਾ, ਮੋਬਾਈਲ (Mobile) ਦੀ ਵਰਤੋਂ ਕਰਨਾ, ਲਾਲ ਬੱਤੀ (Red signal) ਟੱਪਣਾ, ਤੇਜ਼ ਰਫ਼ਤਾਰ (Overspeed) ਨਾਲ ਗੱਡੀ ਚਲਾਉਣਾ ਅਤੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ।

ਸਾਰੇ ਕੈਮਰਿਆਂ ਦੁਆਰਾ ਦਿੱਤੇ ਗਏ ਡਾਟਾ ਦੀ ਵਿਭਾਗ ਵੱਲੋਂ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਜੇਕਰ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸਦਾ ਜੁਰਮਾਨਾ (traffic Penalty) ਉਸ ਵਿਅਕਤੀ ਦੇ ਖਾਤੇ ਵਿੱਚ ਜੋੜ ਦਿੱਤਾ ਜਾਏਗਾ।

Kuwait ਵਿੱਚ ਡਰਾਈਵਿੰਗ ਕਰਨ ਵਾਲਾ ਕੋਈ ਵੀ ਵਿਅਕਤੀ ਜੇਕਰ ਵਾਰ-ਵਾਰ ਟ੍ਰੈਫਿਕ ਨਿਯਮਾਂ (Traffic rules) ਦੀ ‌ਉਲੰਘਣਾਂ ਕਰਦਾ ਹੈ ਤਾਂ ਉਸ ਦਾ ਮਾਮਲਾ ਅਦਾਲਤ ਵਿੱਚ ਭੇਜਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਉਸ ਵਿਅਕਤੀ ਨੂੰ 1 ਸਾਲ ਤੋਂ 3 ਸਾਲ ਦੀ ਜੇਲ੍ਹ ਅਤੇ 600 KD ਤੋ 1000 KD ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ, ਦੋਵੇਂ ਵੀ ਕੀਤੇ ਜਾ ਸਕਦੇ ਹਨ ।

ਇਸ ਪੋਸਟ ਨੂੰ Kuwait ਵਿੱਚ ਰਹਿੰਦੇ ਪੰਜਾਬੀਆਂ ਨਾਲ ਸਾਂਝਾ ਕਰੋ ਅਤੇ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਕਰੋ।



ਭਿਖਾਰੀਆਂ ਨੂੰ ਠੱਲ੍ਹ ਪਾਉਣ ਲਈ MOI KUWAIT ਨੇ ਸ਼ਿਕਾਇਤ ਨੰਬਰ ਕੀਤੇ ਜਾਰੀ। ਪੂਰੀ ਖ਼ਬਰ ਪੜ੍ਹਨ ਲਈ ਲਿੰਕ ਖੋਲ੍ਹੋ।