Kuwait ਵਿੱਚ ਅਪ੍ਰੈਲ ਮਹੀਨੇ ਤੋਂ ਲਾਗੂ ਹੋਣ ਵਾਲੇ ਨਵੇਂ ਟ੍ਰੈਫਿਕ (traffic) ਕਾਨੂੰਨ ਦੇ ਤਹਿਤ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾਵਾਂ ਅਤੇ ਉਹਨਾਂ ਤੇ ਕੀਤੇ ਜਾਣ ਵਾਲੇ ਜੁਰਮਾਨੇ ਅਤੇ ਸਜ਼ਾਵਾਂ ਦਾ ਵੇਰਵਾ ਜਾਨਣ ਲਈ ਪੂਰੀ ਰਿਪੋਰਟ ਪੜ੍ਹੋ।
Kuwait ਟ੍ਰੈਫਿਕ ਵਿਭਾਗ (Traffic department) ਸਖ਼ਤੀ ਨਾਲ ਨਵੇਂ ਨਿਯਮ ਲਾਗੂ ਕਰਨ ਲਈ ਤਿਆਰ ਹੈ। ਤੁਸੀਂ ਹੇਠਾਂ ਦਿੱਤੇ ਜੁਰਮਾਨਿਆਂ ਦਾ ਖਿਆਲ ਰੱਖੋ ਅਤੇ ਕਿਸੇ ਵੀ ਨਿਯਮ ਦੀ ਉਲੰਘਣਾ ਨਾ ਕਰੋ ਤਾਂ ਜੋ ਤੁਹਾਨੂੰ ਭਾਰੀ ਜੁਰਮਾਨਾ ਨਾ ਦੇਣਾ ਪਵੇ।
ਨਸ਼ਾ ਕਰਕੇ ਕੇ ਗੱਡੀ ਚਲਾਉਣਾ
- ਜੁਰਮਾਨਾ (Fine) : 1,000 KD ਤੋਂ 3,000 KD
- ਲਸੰਸ ਪੁਆਇੰਟ (Licence points) : 14
- ਹੋਰ ਸਜ਼ਾ ਦੀ ਸੰਭਾਵਨਾ : 1 ਤੋਂ 3 ਮਹੀਨੇ ਤੱਕ ਜੇਲ੍ਹ
ਬੇਤਰਤੀਬ ਗੱਡੀ ਚਲਾਉਣਾ (Reckless Driving)
- ਜੁਰਮਾਨਾ (Fine) : ਹੁਣ 150KD ਜੋ ਕਿ ਪਹਿਲਾਂ 30KD ਸੀ
- ਲਸੰਸ ਪੁਆਇੰਟ (Licence points) : 14
- ਹੋਰ ਸਜ਼ਾ ਦੀ ਸੰਭਾਵਨਾ : ਵਾਹਨ ਜ਼ਬਤ
ਤੇਜ਼ ਗਤੀ (Overspeed) ਨਾਲ ਗੱਡੀ ਚਲਾਉਣਾ
- ਜੁਰਮਾਨਾ (Fine) : 500 KD ਤੱਕ
- ਲਸੰਸ ਪੁਆਇੰਟ (Licence points) : 4-6
- ਹੋਰ ਸਜ਼ਾ ਦੀ ਸੰਭਾਵਨਾ : 3 ਮਹੀਨੇ ਤੱਕ ਜੇਲ੍ਹ
ਗੱਡੀ ਚਲਾਉਂਦੇ ਵੇਲੇ ਮੋਬਾਈਲ (Mobile) ਵਰਤਣਾ
- ਜੁਰਮਾਨਾ (Fine) : 300 KD
- ਲਸੰਸ ਪੁਆਇੰਟ (Licence points) : 4
- ਹੋਰ ਸਜ਼ਾ ਦੀ ਸੰਭਾਵਨਾ : 3 ਮਹੀਨੇ ਤੱਕ ਜੇਲ੍ਹ
ਸੀਟਬੈਲਟ (Seatbelt) ਨਾ ਲਾਉਣਾ
- ਜੁਰਮਾਨਾ (Fine) : 10 KD
- ਲਸੰਸ ਪੁਆਇੰਟ (Licence points) : 2
ਲਾਲ ਬੱਤੀ (Red signal) ਟੱਪਣਾ
- ਜੁਰਮਾਨਾ (Fine) : ਹੁਣ 150 KD ਜੋ ਕਿ ਪਹਿਲਾਂ 50 KD ਸੀ
- ਲਸੰਸ ਪੁਆਇੰਟ (Licence points) : 6
- ਹੋਰ ਸਜ਼ਾ ਦੀ ਸੰਭਾਵਨਾ : 3 ਮਹੀਨੇ ਤੱਕ ਜੇਲ੍ਹ
ਗੈਰ-ਕਾਨੂੰਨੀ ਤਰੀਕੇ ਨਾਲ ਓਵਰਟੇਕ (Overtake)
- ਜੁਰਮਾਨਾ (Fine) : 30 KD ਤੋਂ 75 KD
- ਲਸੰਸ ਪੁਆਇੰਟ (Licence points) : 4
ਡਰਾਇਵਰੀ ਲਸੰਸ (Driving Licence) ਤੋਂ ਬਿਨਾ ਗੱਡੀ ਚਲਾਉਣਾ
- ਜੁਰਮਾਨਾ (Fine) : 100 KD ਤੱਕ
- ਲਸੰਸ ਪੁਆਇੰਟ (Licence points) : 14
- ਹੋਰ ਸਜ਼ਾ ਦੀ ਸੰਭਾਵਨਾ : 3 ਮਹੀਨੇ ਤੱਕ ਜੇਲ੍ਹ
ਆਵਾਜਾਈ ਵਿੱਚ ਵਿਘਨ ਪਾਉਣਾ
- ਜੁਰਮਾਨਾ (Fine) : 15 KD ਤੋਂ 50 KD
- ਲਸੰਸ ਪੁਆਇੰਟ (Licence points) : 4
ਗਲਤ ਪਾਰਕਿੰਗ (Parking) ਕਰਨਾ
- ਜੁਰਮਾਨਾ (Fine) : 10 KD ਤੋਂ 30 KD
- ਲਸੰਸ ਪੁਆਇੰਟ (Licence points) : 2
ਬੀਮੇ (Insurance) ਤੋਂ ਬਿਨਾ ਗੱਡੀ ਚਲਾਉਣਾ
- ਜੁਰਮਾਨਾ (Fine) : 50 KD ਤੱਕ
- ਲਸੰਸ ਪੁਆਇੰਟ (Licence points) : 14
ਮਾੜੀ ਹਾਲਤ ਵਾਲੀ ਗੱਡੀ ਚਲਾਉਣਾ
- ਜੁਰਮਾਨਾ (Fine) : 20 KD ਤੋਂ 100 KD
- ਲਸੰਸ ਪੁਆਇੰਟ (Licence points) : 6
ਮਿਆਦ ਲੰਘੀ ਹੋਈ ਆਰ.ਸੀ. (Expire RC) ਵਾਲੀ ਗੱਡੀ ਚਲਾਉਣਾ
- ਜੁਰਮਾਨਾ (Fine) : 10 KD ਤੋਂ 30 KD
- ਲਸੰਸ ਪੁਆਇੰਟ (Licence points) : 4
ਗੈਰ-ਕਾਨੂੰਨੀ ਤਰੀਕੇ ਨਾਲ਼ ਸਵਾਰੀਆਂ ਦੀ ਢੋਆ-ਢੁਆਈ ਕਰਨਾ
- ਜੁਰਮਾਨਾ (Fine) : 100 KD ਤੱਕ
- ਲਸੰਸ ਪੁਆਇੰਟ (Licence points) : 6
- ਹੋਰ ਸਜ਼ਾ ਦੀ ਸੰਭਾਵਨਾ : ਵਾਹਨ ਜ਼ਬਤ
ਸੜਕ ਤੇ ਪੱਟੀਆਂ (Lanes) ਦਾ ਅਨੁਸ਼ਾਸਨ ਭੰਗ ਕਰਨਾ
- ਜੁਰਮਾਨਾ (Fine) : 10 KD ਤੋਂ 30 KD
- ਲਸੰਸ ਪੁਆਇੰਟ (Licence points) : 4
ਐਮਰਜੰਸੀ (Emergency) ਵਾਹਨਾਂ ਨੂੰ ਰਾਹ ਨਾ ਦੇਣਾ
- ਜੁਰਮਾਨਾ (Fine) : 250 KD ਤੋਂ 500 KD
- ਲਸੰਸ ਪੁਆਇੰਟ (Licence points) : 6
ਗੈਰ-ਕਾਨੂੰਨੀ ਤਰੀਕੇ ਨਾਲ ਦੂਜੇ ਵਾਹਨ ਨੂੰ ਖਿੱਚ ਕੇ ਲਿਜਾਣਾ
- ਜੁਰਮਾਨਾ (Fine) : 15 KD ਤੋਂ 50 KD
- ਲਸੰਸ ਪੁਆਇੰਟ (Licence points) : 6
ਵਾਹਨ ਨੂੰ ਗੈਰ-ਕਾਨੂੰਨੀ ਢੰਗ ਨਾਲ ਰੰਗ ਕਰਨਾ
- ਜੁਰਮਾਨਾ (Fine) : 200 KD ਤੱਕ
- ਲਸੰਸ ਪੁਆਇੰਟ (Licence points) : 6
- ਹੋਰ ਸਜ਼ਾ ਦੀ ਸੰਭਾਵਨਾ : 2 ਮਹੀਨੇ ਤੱਕ ਜੇਲ੍ਹ
ਪਾਲਤੂ ਜਾਨਵਰਾਂ ਅਤੇ ਬੱਚਿਆਂ ਦੁਆਰਾ ਬਾਹਰ ਝਾਕਣਾ
- ਜੁਰਮਾਨਾ (Fine) : 75 KD
- ਲਸੰਸ ਪੁਆਇੰਟ (Licence points) : 2
10 ਸਾਲ ਤੋਂ ਨਿੱਕੇ ਬੱਚੇ ਨੂੰ ਅਗਲੀਆਂ ਸੀਟਾਂ ਤੇ ਬਿਠਾਉਣਾ
- ਜੁਰਮਾਨਾ (Fine) : 100 KD ਤੋਂ 200 KD
- ਲਸੰਸ ਪੁਆਇੰਟ (Licence points) : 2
Kuwait ਵਿੱਚ ਡਰਾਈਵਿੰਗ ਕਰਨ ਵਾਲਾ ਕੋਈ ਵੀ ਵਿਅਕਤੀ ਜੇਕਰ ਵਾਰ-ਵਾਰ ਟ੍ਰੈਫਿਕ ਨਿਯਮਾਂ (Traffic rules) ਦੀ ਉਲੰਘਣਾਂ ਕਰਦਾ ਹੈ ਤਾਂ ਉਸ ਦਾ ਮਾਮਲਾ ਅਦਾਲਤ ਵਿੱਚ ਭੇਜਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਉਸ ਵਿਅਕਤੀ ਨੂੰ 1 ਸਾਲ ਤੋਂ 3 ਸਾਲ ਦੀ ਜੇਲ੍ਹ ਅਤੇ 600 KD ਤੋ 1000 KD ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ, ਦੋਵੇਂ ਵੀ ਕੀਤੇ ਜਾ ਸਕਦੇ ਹਨ ।
PunjabToArab ਪੇਜ ਤੇ ਆਉਣ ਲਈ ਤੁਹਾਡਾ ਧੰਨਵਾਦ🙏। ਇਹ ਜਾਣਕਾਰੀ ਨੂੰ Kuwait ਵਿੱਚ ਰਹਿੰਦੇ ਹਰੇਕ ਵਿਅਕਤੀ ਨਾਲ ਸਾਂਝਾ ਕਰੋ।