ਪਾਸਪੋਰਟ ਪ੍ਰਕਿਰਿਆ ਹੋਈ ਆਸਾਨ: ਹੁਣ ਵਿਆਹ ਦੇ ਸਰਟੀਫਿਕੇਟ (Marriage certificate) ਤੋਂ ਬਿਨਾਂ ਜੋੜੀਦਾਰ ਦਾ ਨਾਂ ਪਾਸਪੋਰਟ 'ਚ ਸ਼ਾਮਲ ਕਰੋ।

Annexure J: ਨਵੇਂ ਨਿਯਮ ਨਾਲ ਭਾਰਤੀ ਪਾਸਪੋਰਟ 'ਚ spouse ਦਾ ਨਾਂ ਜੋੜਨਾ ਹੋਇਆ ਆਸਾਨ।


Simplified Passport Process: Add Your Spouse’s Name Without a Marriage Certificate
Simplified Passport Process: Add Your Spouse’s Name Without a Marriage Certificate


ਕੁਵੈਤ- ਭਾਰਤੀ ਨਾਗਰਿਕਾਂ ਲਈ ਪਾਸਪੋਰਟ 'ਚ ਜੋੜੀਦਾਰ (spouse) ਦਾ ਨਾਂ ਸ਼ਾਮਲ ਕਰਾਉਂਣ ਦੀ ਪ੍ਰਕਿਰਿਆ ਹੁਣ ਬਹੁਤ ਆਸਾਨ ਹੋ ਗਈ ਹੈ । Ministry of External Affairs (MEA) ਵੱਲੋਂ ਕੀਤੇ ਨਵੇਂ ਨਿਯਮ ਤਹਿਤ ਹੁਣ ਵਿਆਹ ਦੇ ਸਰਟੀਫਿਕੇਟ (Marriage Certificate) ਦੀ ਲੋੜ ਨਹੀਂ ਰਹੀ। ਇਹ ਖ਼ਾਸ ਕਰਕੇ Uttar Pradesh, Bihar, ਅਤੇ Punjab ਵਰਗੇ ਰਾਜਾਂ ਵਿੱਚ ਰਹਿ ਰਹੇ ਜੋੜਿਆਂ ਲਈ ਵੱਡਾ ਰਾਹਤ ਭਰਿਆ ਕਦਮ ਹੈ ਜਿਥੇ ਵਿਆਹ ਰਜਿਸਟ੍ਰੇਸ਼ਨ ਆਮ ਨਹੀਂ ਹੈ।

ਹੁਣ ਵਿਆਹ ਸਾਬਤ ਕਰਨ ਲਈ ਜੋੜੇ ਦੀ ਇਕੱਠੇ ਫੋਟੋ (Joint Photo Declaration) (Annexure J) ਦੇ ਰੂਪ ਵਿੱਚ ਇੱਕ ਸਵੈ-ਘੋਸ਼ਣਾ ਪੱਤਰ ਦੇ ਸਕਦੇ ਹਨ, ਜਿਸ ਵਿੱਚ ਹੇਠ ਲਿਖੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ:
  • Self-attested joint photograph
  • ਦੋਹਾਂ ਦੇ ਪੂਰੇ ਨਾਂ, ਮੌਜੂਦਾ ਪਤਾ, ਅਤੇ ਵਿਵਾਹਿਕ ਦਰਜਾ
  • Aadhaar number, Voter ID, ਅਤੇ Passport number (ਜੇ ਉਪਲਬਧ ਹੋਣ)
  • ਦੋਹਾਂ ਦੇ ਦਸਤਖਤ, ਥਾਂ, ਅਤੇ ਤਾਰੀਖ

Dr. Arjun Deore, ਜੋ ਕਿ ਪੂਨੇ (Pune) ਦੇ Regional Passport Officer ਹਨ, ਉਨ੍ਹਾਂ ਨੇ ਦੱਸਿਆ ਕਿ ਹੁਣ Annexure J ਨੂੰ marriage certificate ਦੀ ਥਾਂ ਤੇ ਸਵੀਕਾਰ ਕੀਤਾ ਜਾਵੇਗਾ।

ਜੇਕਰ ਕਿਸੇ ਕਾਰਨ ਕਰਕੇ spouse ਦਾ ਨਾਂ ਹਟਾਉਣਾ ਜਾਂ ਅਪਡੇਟ ਕਰਨਾ ਹੋਵੇ, ਤਾਂ ਹਜੇ ਵੀ ਹੇਠ ਲਿਖੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ:
  • Divorce Papers (ਤਲਾਕ ਦੇ ਕਾਗਜ਼)
  • Death certificate (ਮੌਤ ਦਾ ਸਰੀਫਿਕੇਟ)
  • Re-marriage certificate (ਦੁਬਾਰਾ ਵਿਆਹ) ਜਾਂ Annexure J (ਜੇ ਦੋਹਾਂ ਪੱਖਾਂ ਦੀ ਸਾਂਝੀ ਸਹਿਮਤੀ ਹੋਵੇ)

ਇਹ ਬਦਲਾਅ MEA ਦੇ ਚੱਲ ਰਹੇ ਸੁਧਾਰ ਦਾ ਹਿੱਸਾ ਹਨ, ਜੋ ਪਾਸਪੋਰਟ ਪ੍ਰਕਿਰਿਆ ਨੂੰ ਹੋਰ ਵਧੀਆ, ਸਾਰਥਕ ਅਤੇ ਤੇਜ਼ ਬਣਾਉਣ ਲਈ ਕੀਤੇ ਜਾ ਰਹੇ ਹਨ। ਹੋਰ ਨਵੇਂ ਨਿਯਮਾਂ ਵਿੱਚ ਹੇਠ ਲਿਖੇ ਨਿਯਮ ਵੀ ਸ਼ਾਮਲ ਹਨ-

  • 1 ਅਕਤੂਬਰ 2023 ਤੋਂ ਬਾਅਦ ਜਿਨ੍ਹਾਂ ਦੀ ਪੈਦਾਇਸ਼ ਹੋਈ, ਉਨ੍ਹਾਂ ਲਈ ਜਨਮ ਸਰਟੀਫਿਕੇਟ (Birth Certificate) ਹੀ ਮਾਨਯੋਗ ਦਸਤਾਵੇਜ਼ ਹੋਵੇਗਾ।
  • ਪਾਸਪੋਰਟ ਦੇ ਆਖਰੀ ਪੇਜ 'ਤੇ ਹੁਣ address ਪ੍ਰਿੰਟ ਨਹੀਂ ਹੋਏਗਾ, ਉਸ ਦੀ ਥਾਂ ਸਕੈਨ ਕਰਨ ਲਈ Barcode ਦਿੱਤਾ ਜਾਵੇਗਾ।

ਰੰਗੀਨ ਪਾਸਪੋਰਟ (Color-coded passport system) ਦੀ ਸ਼ੁਰੂਆਤ:

  • Blue Passport – ਆਮ ਨਾਗਰਿਕਾਂ ਲਈ
  • White Passport – ਸਰਕਾਰੀ ਕਰਮਚਾਰੀਆਂ ਲਈ
  • Red Passport – ਡਿਪਲੋਮੈਟਸ ਲਈ

Post Office Passport Seva Kendra (POPSKs) ਦੀ ਗਿਣਤੀ 442 ਤੋਂ ਵਧਾ ਕੇ 600 ਤੱਕ ਕੀਤੀ ਜਾਵੇਗੀ, ਜਿਸਦੇ ਲਈ 2030 ਤੱਕ ਟੀਚਾ ਮਿੱਥਿਆ ਗਿਆ ਹੈ।

ਪਾਸਪੋਰਟ ਦੇ ਆਖਰੀ ਪੇਜ ਤੋਂ ਮਾਤਾ-ਪਿਤਾ ਦੇ ਨਾਂ ਹਟਾਏ ਜਾਣਗੇ, ਤਾਂ ਜੋ ਨਿੱਜਤਾ (Privacy) ਦੀ ਰਾਖੀ ਹੋ ਸਕੇ।

Annexure J ਦੇ ਨਾਲ ਹੁਣ ਪਾਸਪੋਰਟ ਪ੍ਰਕਿਰਿਆ ਹੁਣ ਬਹੁਤ ਸੌਖੀ ਅਤੇ ਉਲਝਣ ਰਹਿਤ ਹੋਈ ਹੈ,  ਖ਼ਾਸ ਕਰਕੇ ਉਹਨਾਂ ਲਈ ਜਿਨ੍ਹਾਂ ਕੋਲ Marriage Certificate ਨਹੀਂ ਹੈ।



ਹੋਰ ਨਵੀਆਂ ਅਪਡੇਟਸ, passport rules, ਅਤੇ ਅਰਬ ਦੀਆਂ ਖਬਰਾਂ ਲਈ ਪੰਜਾਬ ਤੋਂ ਅਰਬ (Punjab to Arab) ਨਾਲ ਜੁੜੇ ਰਹੋ ਅਤੇ ਅੱਗੇ ਵੀ ਸ਼ੇਅਰ ਕਰੋ।


#AnnexureJ  
#IndianPassport  
#SpouseNameOnPassport    
#PassportRulesIndia          
#PanjabToArab  
#NewPassportRules
#PassportWithoutMarriageCertificate