Jleeb Al Shuyoukh ਦੀ ਤਸਵੀਰ ਹੁਣ ਬਦਲੇਗੀ: ਸਰਕਾਰ ਵੱਲੋਂ ਤੁਰੰਤ ਕਾਰਵਾਈ ਦਾ ਐਲਾਨ।

Kuwait ਨਗਰ ਨਿਗਮ ਤੇ ਹਾਊਸਿੰਗ ਮਾਮਲਿਆਂ ਦੇ ਮੰਤਰੀ Abdullatif Al-Meshari ਨੇ Jleeb Al Shuyoukh 'ਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਸੁਧਾਰਨ ਲਈ ਮਜ਼ਦੂਰ ਸ਼ਹਿਰਾਂ ਦੀ ਸਥਾਪਨਾ ਨੂੰ ਲੋੜੀਂਦਾ ਕਦਮ ਦੱਸਿਆ ਹੈ। ਇਹ ਗੱਲ ਉਨ੍ਹਾਂ ਨੇ ਇਲਾਕੇ ਦੇ ਤਾਜ਼ਾ ਮੈਦਾਨੀ ਦੌਰੇ ਮਗਰੋਂ ਕਹੀ, ਜਿਸ ਦੌਰਾਨ ਉਨ੍ਹਾਂ ਦੇ ਨਾਲ Farwaniya ਦੇ ਗਵਰਨਰ Sheikh Athbi Al-Nasser Al-Sabah ਅਤੇ ਨਿਗਮ ਦੇ ਡਾਇਰੈਕਟਰ Manal Al-Asfour ਵੀ ਮੌਜੂਦ ਸਨ।
Jleeb Al-Shuyoukh Set for Transformation: Government Announces Immediate Action


ਇਹ ਦੌਰਾ ਨਗਰ ਨਿਗਮ ਦੀ ਵਾਤਾਵਰਣ ਸੰਬੰਧੀ ਕਮੇਟੀ ਵੱਲੋਂ ਕਰਾਏ ਇਕੱਠ ਦੇ ਨਤੀਜੇ ਵਜੋਂ ਹੋਇਆ, ਜਿਸ ਵਿੱਚ Jleeb ਦੇ ਮਾਮਲਿਆਂ ਨੂੰ ਲੈ ਕੇ ਤੁਰੰਤ ਲਾਗੂ ਕਰਨ ਯੋਗ ਅੱਠ ਸਿਫ਼ਾਰਸ਼ਾਂ ਕੀਤੀਆਂ ਗਈਆਂ। ਮੁੱਖ ਮੁੱਦਿਆਂ ਵਿੱਚ ਗੰਦਗੀ, ਖਸਤਾ ਹਾਲਤ ਇਮਾਰਤਾਂ, ਅੱਤ ਦੀ ਭੀੜ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਗਲਤ ਵਰਤੋਂ ਨੂੰ ਰੋਕਣਾ ਸ਼ਾਮਲ ਹੈ।

ਅਧਿਕਾਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ Jleeb ਦੀ ਤਰੱਕੀ ਸਿਰਫ਼ ਇੱਕ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਨਗਰ ਨਿਗਮ, ਸਿਹਤ ਵਿਭਾਗ ਅਤੇ ਹੋਰ ਸਬੰਧਤ ਸੰਸਥਾਵਾਂ ਦੇ ਇੱਕ ਜੁੱਟ ਹੋਕੇ ਕੰਮ ਕਰਨ ਨਾਲ ਹੀ ਸੰਭਵ ਹੈ।

Kuwait International Airport, Jaber Stadium ਅਤੇ Kuwait University ਵਰਗੀਆਂ ਬਹੁਤ ਮਹੱਤਵਪੂਰਨ ਥਾਵਾਂ ਦੇ ਨੇੜੇ ਹੋਣ ਕਾਰਨ, Jleeb Al Shuyoukh ਨੂੰ ਵਿਕਾਸ ਦੀ ਨਜ਼ਰ ਨਾਲ ਵੇਖਣਾ ਹੁਣ ਇੱਕ ਲਾਜ਼ਮੀ ਕਦਮ ਬਣ ਗਿਆ ਹੈ। Kuwait ਸਰਕਾਰ ਦੇ ਕਹਿਣ ਅਨੁਸਾਰ, Jleeb ਦੀ ਮੌਜੂਦਾ ਹਾਲਤ ਨੂੰ ਬਦਲਣ ਲਈ ਹੁਣ ਕਾਰਵਾਈ ਕਰਨ ਦਾ ਵੇਲ਼ਾ ਆ ਗਿਆ ਹੈ।