Kuwait ਵੱਲੋਂ ਭਵਿੱਖ ਦੀਆਂ ਲੀਹਾਂ ਦੀ ਤਿਆਰੀ – Gulf Rail Project ਦਾ ਪਹਿਲਾ ਪੜਾਅ ਸ਼ੁਰੂ
ਕੁਵੈਤ ਰੇਲ ਲਾਈਨ ਬਣਾਉਣ ਨੂੰ ਤਿਆਰ – ਗਲਫ ਰੇਲਵੇ ਪ੍ਰਾਜੈਕਟ ਦੀ ਸ਼ੁਰੂਆਤ-
ਪਹਿਲੇ ਪੜਾਅ ਵਿੱਚ 111 ਕਿਲੋਮੀਟਰ ਦੀ ਰੇਲ ਲਾਈਨ ਅਲ-ਸ਼ਦਾਦੀਆ (Al-Shaddadiyah) ਤੋਂ ਅਲ-ਨੁਵੈਸੀਬ (Al-Nuwaiseeb) ਤੱਕ ਬਣੇਗੀ। ਇਸ ਲਾਈਨ ਲਈ ਤੁਰਕੀ (Turkey) ਦੀ ਕੰਪਨੀ Proyapi ਨਾਲ ਸਮਝੌਤਾ ਕੀਤਾ ਗਿਆ ਹੈ, ਜੋ ਕਿ ਡਿਜ਼ਾਈਨ, ਅਧਿਐਨ ਅਤੇ ਟੈਂਡਰ ਦੀ ਤਿਆਰੀ ਦਾ ਕੰਮ ਸੰਭਾਲੇਗੀ।
ਇਹ ਪ੍ਰਾਜੈਕਟ Kuwait Vision 2035 ਦੀ ਯੋਜਨਾ ਨਾਲ ਸਿੱਧਾ ਜੁੜਿਆ ਹੋਇਆ ਹੈ। ਇਹ ਸਿਰਫ਼ ਆਵਾਜਾਈ ਦੀ ਸੁਵਿਧਾ ਨਹੀਂ ਵਧਾਏਗਾ, ਸਗੋਂ ਖੇਤਰੀ ਵਪਾਰ, ਆਰਥਿਕਤਾ ਅਤੇ ਤਰੱਕੀ ਲਈ ਵੀ ਨਵੇਂ ਰਾਹ ਖੋਲ੍ਹੇਗਾ।
ਸਾਰੇ ਕੰਮ ਤਿੰਨ ਪੜਾਵਾਂ 'ਚ ਪੂਰੇ ਕੀਤੇ ਜਾਣਗੇ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2030 ਤੱਕ KUWAIT-SAUDI ਰੇਲ ਲਾਈਨ ਤਿਆਰ ਹੋ ਜਾਵੇਗੀ। ਇਹ ਰੇਲ ਲਾਈਨ ਅਰਬ (GULF) ਖੇਤਰ ਵਿੱਚ ਯਾਤਰਾ ਅਤੇ ਵਪਾਰ ਨੂੰ ਨਵੀਂ ਦਿਸ਼ਾ ਦੇਵੇਗੀ।
ਹੋਰ ਖਬਰਾਂ;-
#KuwaitRailway #GulfRailProject #Vision2035 #PunjabToArab #ArabNewsInPunjabi #MiddleEastNews #GCCConnectivity