Kuwait ਸਰਕਾਰ ਨੇ ਸਪੱਸ਼ਟ ਕੀਤਾ ਕਿ Medical Check-Up Leave ਮਹੀਨਾਵਾਰ ਛੁੱਟੀ ਵਿੱਚ ਸ਼ਾਮਿਲ ਨਹੀਂ।

Kuwait ਵਿੱਚ Medical Check-Up Leave ਮਹੀਨਾਵਾਰ ਛੁੱਟੀ (Leave) ਵਾਲੇ ਕੋਟੇ ਤੋਂ ਬਾਹਰ।


Sahel app Kuwait
Sahel app Kuwait 


Kuwait ਦੀ ਸਿਵਲ ਸਰਵਿਸ ਕੌਂਸਲ (Civil Service Council) ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਨਿਯਮਤ medical check-up ਲਈ ਦਿੱਤੀ ਜਾਣ ਵਾਲੀ ਛੁੱਟੀ ਸਰਕਾਰੀ ਕਰਮਚਾਰੀਆਂ ਦੀ ਮਹੀਨਾਵਾਰ ਛੁੱਟੀ ਕੋਟਾ ਵਿੱਚੋਂ ਨਹੀਂ ਕੱਟੀ ਜਾਵੇਗੀ। ਹਰ ਤਰ੍ਹਾਂ ਦੀ ਛੁੱਟੀ ਵੱਖਰੇ ਨਿਯਮਾਂ ਅਧੀਨ ਆਉਂਦੀ ਹੈ।


ਜੇਕਰ Ministry of Health ਦੇ ਅਧੀਨ ਮੈਡੀਕਲ ਅਥਾਰਟੀ (Medical Authority) ਇਹ ਫੈਸਲਾ ਕਰੇ ਕਿ ਕਰਮਚਾਰੀ ਨੂੰ ਰੈਗੂਲਰ appointments (ਜਿਵੇਂ ਕਿ dental care, physiotherapy gynecology follow-ups) ਦੀ ਲੋੜ ਹੈ, ਤਾਂ ਉਹਨੂੰ ਇਹ ਛੁੱਟੀ ਮਿਲੇਗੀ। ਛੁੱਟੀ ਲਈ ਕਾਗ਼ਜ਼ੀ ਕਾਰਵਾਈ ਲਾਜ਼ਮੀ ਹੈ ਜੋ Ministry of Health ਵੱਲੋਂ ਜਾਰੀ ਹੋਵੇ।


ਇਹ Medical Leave ਕਰਮਚਾਰੀ ਦੀ (Salary) ਨੂੰ ਪ੍ਰਭਾਵਿਤ ਨਹੀਂ ਕਰੇਗੀ, ਪਰ ਇਸਦੀ ਗਲਤ ਵਰਤੋਂ ਕਰਨ 'ਤੇ ਉਚਿਤ ਐਕਸ਼ਨ ਵੀ ਲਿਆ ਜਾ ਸਕਦਾ ਹੈ। ਇਸ ਛੁੱਟੀ ਦੀ ਵਰਤੋਂ ਉੱਤੇ ਨਜ਼ਰ ਰੱਖਣਾ ਸਿੱਧੀ  Supervisor ਲਈ ਜ਼ਿੰਮੇਵਾਰ ਹੋਵੇਗਾ।


ਇਸ ਤੋਂ ਇਲਾਵਾ, ਸਰਕਾਰੀ ਕਰਮਚਾਰੀ ਮਹੀਨੇ ਵਿੱਚ 4 ਦਿਨ ਜਾਂ 12 ਘੰਟਿਆਂ ਦੀ ਆਮ ਛੁੱਟੀ ਵੀ ਲੈ ਸਕਦੇ ਹਨ, ਜਿਸਨੂੰ ਉਹ ਦਿਨ ਦੀ ਸ਼ੁਰੂਆਤ, ਵਿਚਕਾਰ ਜਾਂ ਅਖੀਰ 'ਚ ਲੈ ਸਕਦੇ ਹਨ।


Sahel app ਦੇ ਜ਼ਰੀਏ ਕਰਮਚਾਰੀ 3 ਦਿਨ ਤੱਕ ਦੀ Medical Leave ਕਲੀਨਿਕ (clinic) ਤੇ ਜਾਏ ਬਿਨਾਂ ਲੈ ਸਕਦੇ ਹਨ। ਇਹ app leave process ਨੂੰ ਆਸਾਨ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਣਾਉਂਦੀ ਹੈ।


ਕੁਵੈਤ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਇੱਥੇ ਕਲਿਕ ਕਰੋ।

PunjabToArab ਦੇ whatsapp ਚੈਨਲ ਨੂੰ follow ਕਰਨ ਲਈ ਇੱਥੇ ਕਲਿਕ ਕਰੋ।


Kuwait medical leave rules, periodic check-up leave Kuwait, Sahel app medical leave, Kuwait News , ਪੰਜਾਬ ਤੋਂ ਅਰਬ, Panjabtoarab