Kuwait ਵਿੱਚ ਨਵੇਂ ਬਣੇ ਟ੍ਰੈਫਿਕ ਕਾਨੂੰਨ ਜਿਹੜੇ ਕਿ 22 ਅਪ੍ਰੈਲ 2025 ਤੋਂ ਲਾਗੂ ਹੋਣ ਜਾ ਰਹੇ ਹਨ। ਉਹਨਾਂ ਦੇ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਇਹਨਾਂ 12 ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਨੂੰ Kuwait Police ਵੱਲੋਂ ਮੌਕੇ ਤੇ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਇਹਨਾਂ 12 ਅਪਰਾਧਾਂ ਦਾ ਵੇਰਵਾ ਹੇਠਾਂ ਲਿਖਿਆ ਗਿਆ ਹੈ, ਪੜ੍ਹੋ ਅਤੇ ਅੱਗੇ ਵੀ ਸਾਂਝਾ ਕਰੋ;-
- ਬਿਨਾਂ ਪਰਮਿਟ ਤੋਂ ਗੱਡੀ ਚਲਾਉਣਾ, ਜਿਸ ਕਿਸਮ ਦੀ ਗੱਡੀ ਉਸੇ ਕਿਸਮ ਦਾ ਪਰਮਿਟ ਹੋਣਾ ਜਰੂਰੀ ਹੈ।
- ਅਵਾਜਾਈ ਵਿੱਚ ਰੁਕਾਵਟ ਬਣਨਾ, ਜੋ ਕਿ ਕਿਸੇ ਲਈ ਜਾਨਲੇਵਾ ਹੋ ਸਕਦਾ ਹੈ।
- ਉਹ ਵਾਹਨ ਚਲਾਉਣਾ, ਜਿਸ ਕਿਸਮ ਦਾ ਵਾਹਨ ਡਰਾਇਵਿੰਗ ਲਸੰਸ (Driving licence) ਵਿੱਚ ਦਰਜ ਨਹੀਂ ਹੈ ਅਤੇ ਬਿਨਾਂ ਲਸੰਸ ਦੇ ਗੱਡੀ ਚਲਾਉਣਾ।
- ਲਾਪਰਵਾਹੀ ਨਾਲ ਗੱਡੀ ਚਲਾਉਣਾ ਜਿਸ ਨਾਲ ਸਵਾਰੀਆਂ ਅਤੇ ਹੋਰ ਲੋਕਾਂ ਲਈ ਖਤਰਾ ਬਣਨਾ।
- ਬਿਨਾਂ ਪਰਮਿਟ ਤੋਂ ਕਿਰਾਇਆ ਲੈ ਕੇ ਸਵਾਰੀਆਂ ਨੂੰ ਲਿਜਾਣਾ।
- ਜਿਸ ਕੰਮ ਲਈ ਵਾਹਨ ਬਣਿਆ ਹੈ ਉਸ ਤੋਂ ਇਲਾਵਾ ਕਿਸੇ ਹੋਰ ਕੰਮ ਲਈ ਵਰਤਣਾ।
- ਲਾਲ ਬੱਤੀ ਪਾਰ ਕਰਨਾ( Red Signal) ਟੱਪਣਾ।
- ਪਾਬੰਦੀ ਵਾਲ਼ੇ ਇਲਾਕੇ ਵਿੱਚ ਟਰਾਲੀ ਵਾਲੇ ਵਾਹਨ ਚਲਾਉਣਾ।
- ਨਿਰਧਾਰਤ ਗਤੀ ਸੀਮਾ (speed Limit) ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਵੱਧ ਗਤੀ ਨਾਲ ਗੱਡੀ ਚਲਾਉਣਾ।
- ਦੁਰਘਟਨਾ ਵਾਲੇ ਸਥਾਨ ਤੋਂ ਭੱਜਣਾ ਜਾਂ ਭੱਜਣ ਦੀ ਕੋਸ਼ਿਸ਼ ਕਰਨਾ ਅਤੇ ਪੁਲਿਸ ਅਧਿਕਾਰੀ (Policeman) ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਨਾ ਕਰਨਾ।
- ਜਨਤਕ (Public) ਆਵਾਜਾਈ ਵਾਲ਼ੀਆਂ ਸੜਕਾਂ ਤੇ ਗੱਡੀਆਂ ਦੀ ਦੌੜ ਲਾਉਣਾ।
- ਨਸ਼ਾ ਕਰਕੇ ਗੱਡੀ ਚਲਾਉਣਾ।
ਉੱਪਰ ਦਿੱਤੀਆਂ ਹੋਈਆਂ ਸਾਰੀਆਂ ਗਲਤੀਆਂ ਕਿਸੇ ਵੀ ਚਾਲਕ ਲਈ ਤੁਰੰਤ ਗ੍ਰਿਫਤਾਰੀ ਦਾ ਕਾਰਨ ਬਣ ਸਕਦੀਆਂ ਹਨ ਜੇਕਰ ਧਿਆਨ ਨਾ ਦਿੱਤਾ ਜਾਵੇ।
ਇਸ ਲਈ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਗੱਡੀ ਚਲਾਓ ਤਾਂ ਕਿ 22 ਅਪ੍ਰੈਲ ਤੋਂ ਭਾਰੀ ਜੁਰਮਾਨਾ ਅਤੇ ਸਜ਼ਾਵਾਂ ਦਾ ਸਾਹਮਣਾ ਨਾ ਕਰਨਾ ਪਵੇ।
Kuwait ਵਿੱਚ ਨਵੇਂ ਟਰੈਫਿਕ ਕਾਨੂੰਨ ( New Traffic Law) ਅਤੇ ਉਨਾਂ ਦੇ ਤਹਿਤ ਹੋਣ ਵਾਲੇ ਜੁਰਮਾਨੇ ਤੇ ਸਜ਼ਾਵਾਂ ਦੀ ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।